October 20, 2021

diplomattimes

diplomattimes

ਚੰਨੀ ਬਣੇ ਪੰਜਾਬ ਦੇ ਨਵੇਂ ਸੀ ਐੱਮ

1 min read

Chandigarh(DT) 20-09-2021 11.25 AM

ਚਰਨਜੀਤ ਚੰਨੀ ਨੇ ਪੰਜਾਬ ਦੇ 17ਵੇਂ ਸੀ ਐੱਮ ਵਜੋਂ ਸਹੁੰ ਚੁੱਕੀ, ਨਾਲ ਹੀ ਨਾਲ ਪੰਜਾਬ ਦੇ ਦੋ ਡਿਪਟੀ ਸੀ ਐਮ ਵੀ ਬਣਾਏ ਗਏ ਸੁਖਜਿੰਦਰ ਸਿੰਘ ਰੰਧਾਵਾ ਅਤੇ ਉ ਪੀ ਸੋਨੀ ਨੂੰ ਪੰਜਾਬ ਦਾ ਡਿਪਟੀ ਸੀਐਮ ਬਣਾਇਆ ਗਿਆ|

ਸਹੁੰ ਚੁੱਕਦੇ ਹੋਏ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਰਾਜਪਾਲ ਬਨਵਾਰੀ ਲਾਲ ਪਰੋਹਤ ਨੇ ਉਹਨਾਂ ਨੂੰ ਗੋਪਨੀਯਤਾ ਦੀ ਸਹੁੰ ਚੁਕਾਈ ਇਸ ਦੌਰਾਨ ਸ੍ਰੀ ਰਾਹੁਲ ਗਾਂਧੀ ਪੰਜਾਬ ਪ੍ਰਦੇਸ ਕਾਂਗਰਸ ਪ੍ਰਭਾਰੀ ਹਰੀਸ਼ ਰਾਵਤ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਮੌਜ਼ੂਦ ਰਹੇ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਇਸ ਸਪਤਗ੍ਰਹਣ ਸਮਾਰੋਹ ਵਿਚ ਸ਼ਾਮਲ ਨਹੀਂ ਹੋਏ ਪਰ ਉਹਨਾਂ ਨੇ ਟਵੀਟ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦਿੱਤੀ| ਚੰਨੀ ਪਹਿਲੇ ਮੁੱਖ ਮੰਤਰੀ ਹਨ ਜੋ ਦਲਿਤ ਸਮਾਜ (ਰਵਿਦਾਸੀਆ ਸਿੱਖ) ਹਨ ਉਹ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਤਕਨੀਕੀ ਸਿੱਖਿਆ ਮੰਤਰੀ ਸਨ ਮੁੱਖ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਪ੍ਰੈਸ ਕਾਨਫਰੰਸ ਪੰਜਾਬ ਭਵਨ ਵਿੱਚ ਸਾਢੇ ਬਾਰਾਂ ਵਜੇ ਹੋਵੇਗੀ|

Share now

Leave a Reply

Your email address will not be published. Required fields are marked *

Diplomat times Pvt Ltd. Registered under MCA (Govt of India ) | Newsphere by AF themes.