September 21, 2021

diplomattimes

DIPLOMATTIMES

Qadian Farmer Protest : ਨਵੇਂ ਖੇਤੀ ਕਾਨੂੰਨਾਂ,ਬਿਜਲੀ ਸੋਧ ਬਿੱਲ 2020,ਨਵੇਂ ਕਿਰਤ ਕਾਨੂੰਨਾਂ ਨੂੰ ਰੱਦ ਕਰੇ ਕੇਂਦਰ ਸਰਕਾਰ:-ਮੋਰਚਾ ਆਗੂ

1 min read
ਕਾਦੀਆਂ ਚ ਅਰਥੀ ਫੂਕ ਮੁਜ਼ਾਹਰਾ ਕਰਦੇ ਹੋਏ ਵੱਖ ਵੱਖ ਜਥੇਬੰਦੀਆਂ ਦੇ ਆਗੂ

ਕਾਦੀਆਂ 5 ਦਸੰਬਰ (ਗੁਰਪ੍ਰੀਤ ਸਿੰਘ ) ਭਾਰਤੀ ਕਿਸਾਨ ਯੂਨੀਅਾਨ ੲੇਕਤਾ ੳੁਗਰਾਹਾ ਜਲ ਸਪਲਾੲੀ ਤੇ ਸੈਨੀਟੇਸਨ ਕੰਟ੍ਰੈਕਟ ਵਰਕਰ ਯੂਨੀਅਾਨ ਰਜਿ ਨੰ 31 ਤੇ ਟੈਕਨੀਕਲ ਸਰਵਿਸ ਯੂਨੀਅਾਨ ਦੇ ਅਾਗੂਅਾ ਨੇ ਅੱਜ ਦੇਸ ਦੀਆਂ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਠੇਕਾ ਮੁਲਾਜਮਾਂ ਵੱਲੋਂ ਕਾਦੀਆਂ ਚ ਰੈਲੀ ਕਰਨ ਉਪਰੰਤ ਪ੍ਰਧਾਨ ਮੰਤਰੀ ਅਤੇ ਕਾਰਪੋਰੇਟ ਘਰਾਣਿਆਂ ਦਾ ਪੁਤਲਾ ਫੂਕਿਆ ਗਿਆ,ਇਸ ਸਮੇਂ ਮੋਰਚੇ ਦੇ ਜ਼ਿਲਾ ਆਗੂਆਂ ਸਤਨਾਮ ਸਿੰਘ ਭੰਗੂ ਹਰਦੀਪ ਸਿੰਘ ਨਾਨੋਵਾਲੀਅਾ ਤੇ ਜਗਤਾਰ ਸਿੰਘ ਖੂੰਡਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਨਵੇਂ ਖੇਤੀ ਕਾਨੂੰਨਾਂ ਅਤੇ ਨਵੇਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿੱਲ 2020 ਅਤੇ ਨਵੇਂ ਕਿਰਤ ਕਾਨੂੰਨਾਂ ਨਾਲ ਸਮੁੱਚੇ ਦੇਸ ਕਿਸਾਨਾਂ-ਮਜ਼ਦੂਰਾਂ ਤੋਂ ਇਲਾਵਾ ਸਮੁੱਚੇ ਦੇਸ ਦੇ ਕਿਰਤੀ ਵਰਗ ਤੇ ਮਾਰੂ ਅਸਰ ਪੈਣਗੇ,ਇਹਨਾਂ ਕਾਲੇ ਕਾਨੂੰਨਾਂ ਨਾਲ ਗ਼ਰੀਬੀ,ਬੇਰੁਜ਼ਗਾਰੀ,ਮਹਿੰਗਾਈ ਤੇ ਕਾਲਾਬਾਜ਼ਾਰੀ ਹੋਰ ਸਿਖਰਾਂ ਨੂੰ ਛੋਹਵੇਗੀ,ਪਹਿਲਾਂ ਤੋਂ ਹੀ ਮੋਦੀ ਸਰਕਾਰ ਵੱਲੋਂ ਨੋਟਬੰਦੀ,ਜੀ.ਐੱਸ.ਟੀ.ਆਦਿ ਜਿਹੇ ਲਏ ਗਲਤ ਫੈਸਲਿਆਂ ਕਾਰਨ ਪੈਦਾ ਹੋਏ ਮੰਦਵਾੜੇ ਦੇ ਝੰਬੇ ਲੋਕਾਂ ਦੇ ਵਪਾਰ,ਕਾਰੋਬਾਰ ਅਤੇ ਰੁਜ਼ਗਾਰ ਦਾ ਹੋਰ ਧੂੰਆਂ ਨਿਕਲ ਜਾਵੇਗਾ,ਆਗੂਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਨਵੀਆਂ ਆਰਥਿਕ ਨੀਤੀਆਂ ਤਹਿਤ ਆਰਥਿਕ ਸੁਧਾਰਾਂ ਦੇ ਨਾਮ ਤੇ ਕੋਰੋਨਾ ਵਾਇਰਸ ਦੀ ਆੜ ਵਿੱਚ ਸਮੂਹ ਸਰਕਾਰੀ ਅਦਾਰਿਆਂ ਜਿਵੇਂ ਕਿ ਸਰਕਾਰੀ ਥਰਮਲ,ਬਿਜਲੀ,ਪਾਣੀ,ਸਿਹਤ,ਸਿੱਖਿਆ,ਟਰਾਂਸਪੋਰਟ,ਬੀਮਾਂ,ਬੈੰਕਾਂ,ਏਅਰਪੋਰਟ ਅਤੇ ਹਵਾਈ ਏਅਰਪਲੇਨ ਆਦਿ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਨੀਅਤ ਨਾਲ ਸਮੂਹ ਅਦਾਰਿਆਂ ਦਾ ਪੂਰਨ ਨਿੱਜੀਕਰਨ ਕੀਤਾ ਜਾ ਰਿਹਾ ਹੈ ਅਤੇ ਸਨਅਤੀ ਵਿਕਾਸ ਦੇ ਨਾਂ ਹੇਠ ਆਦਿਵਾਸੀਆਂ,ਕਿਸਾਨਾਂ,ਖੇਤ ਮਜ਼ਦੂਰਾਂ ਦੀਆਂ ਜਮੀਨਾਂ,ਜਲ,ਜੰਗਲ,ਕੋਇਲਾ ਖਾਣਾਂ ਆਦਿ ਨੂੰ ਜ਼ਬਰੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਨਵੇਂ ਖੇਤੀ ਕਾਨੂੰਨਾਂ,ਬਿਜਲੀ ਸੋਧ ਬਿੱਲ 2020,ਨਵੇਂ ਕਿਰਤ ਕਾਨੂੰਨਾਂ ਸਮੇਤ ਹੋਰ ਸਮੂਹ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ,ਸਮੂਹ ਵਿਭਾਗਾਂ ਦੇ ਨਿੱਜੀਕਰਨ ਅਤੇ ਪੁਨਰਗਠਨ ਦੀ ਨੀਤੀ ਰੱਦ ਕਰਕੇ ਵਿਭਾਗਾਂ ਦਾ ਸਰਕਾਰੀਕਰਨ ਕੀਤਾ ਜਾਵੇ,ਆਹਲੂਵਾਲੀਆ ਕਮੇਟੀ ਭੰਗ ਕੀਤੀ ਜਾਵੇ,ਸਮੂਹ ਵਿਭਾਗਾਂ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇ,ਨਵੀਂ ਸਿੱਖਿਆ ਨੀਤੀ ਰੱਦ ਕੀਤੀ ਜਾਵੇ,ਸਰਵਜਨਤਕ ਵੰਡ ਪ੍ਰਣਾਲੀ ਲਾਗੂ ਕਰਕੇ ਲੋੜਵੰਦ ਲੋਕਾਂ ਨੂੰ ਸਸਤਾ ਰਾਸ਼ਨ ਮੁਹਈਆ ਕਰਵਾਇਆ ਜਾਵੇ,ਪ੍ਰਚੂਨ ਖ਼ੇਤਰ ਦਾ ਉਜਾੜਾ ਬੰਦ ਕੀਤਾ ਜਾਵੇ,ਜੇਲੀਂ ਡੱਕੇ ਬੁੱਧੀਜੀਵੀਆਂ,ਪੱਤਰਕਾਰਾਂ,ਲੇਖਕਾਂ ਅਤੇ ਸਮਾਜ ਸੇਵੀ ਕਾਰਕੁੰਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ,ਇਸ ਸਮੇਂ ਜਲ ਸਪਲਾੲੀ ਤੋ ਬ੍ਰਾਂਚ ਪ੍ਰਧਾਨ ਅਜਮੇਰ ਸਿੰਘ ਪ੍ਰੈਸ ਸਕੱਤਰ ਜਗਤਾਰ ਸਿੰਘ ਸੰਧੂ ਸੱਸੀ ਕਰਨ ਪਾਲ ਸਿੰਘ ਔਲਖ ਸੁਰਜੀਤ ਸਿੰਘ ਗੁਰਾਇਆ ਸੁਖਦੇਵ ਸਿੰਘ ਕਿਸਾਨ ਅਾਗੂ ਡਾਂ ਹਰਦਿਆਲ ਸਿੰਘ ਕੂੰਟਾ ਬਲਜਿੰਦਰ ਸਿੰਘ ਕੂੰਟਾ ਜੋਰਾਵਰ ਸਿੰਘ ਮਾ..ਕਸਮੀਰ ਸਿੰਘ ਮਾਲੀਅਾ ਹਰਦੀਪ ਸਿੰਘ ਸਰਵਨ ਸਿੰਘ ਕੋਟ ਟੋਡਰ ਮੱਲ ਜਗਦੇਵ ਸਿੰਘ ਭੰਗੂ ਬਲਵਿੰਦਰ ਸਿੰਘ ਸੇਖਵਾਂ ਗੁਰਦੇਵ ਸਿੰਘ ਸਤਨਾਮ ਸਿੰਘ ਸਤਨਾਮ ਸਿੰਘ ਪ੍ਰੱਗਟ ਸਿੰਘ ਸੁਮੰਦ ਸਿੰਘ ਮਲੂਕ ਸਿੰਘ ਤੇਜਾ ਸਿੰਘ ਸੰਤੋਖ ਸਿੰਘ ਦਰਸਨ ਸਿੰਘ ਪ੍ਰਮਜੀਤ ਸਿੰਘ ਕਸਮੀਰ ਸਿੰਘ ਨਰਿੰਦਰ ਸਿੰਘ ਕਸਮੀਰ ਸਿੰਘ ਕੁਲਵੰਤ ਸਿੰਘ ਅਮਰਜੀਤ ਸਿੰਘ ਆਦਿ ਹਾਜਰ ਸਨ ।

Share now

Leave a Reply

Your email address will not be published. Required fields are marked *

Diplomat times Pvt Ltd. Registered under MCA (Govt of India ) |